ਕਿਹਾ : ਆਪ ਦੀ ਸਰਕਾਰ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਚਨਬੱਧ
ਮੋਹਾਲੀ : ਲੋਕ ਮਸਲਿਆਂ ਦੇ ਹੱਲ ਲਈ ਆਪ ਦੀ ਸਰਕਾਰ ਵੱਲੋਂ ਲਗਾਤਾਰ ਯਤਨ ਜਾਰੀ ਹਨ ਅਤੇ ਵਿਰੋਧੀ ਪਾਰਟੀਆਂ ਨੂੰ ਨਾਕਾਰਤਮਕ ਰਵੱਈਆ ਅਖਤਿਆਰ ਕਰਨ ਦੀ ਥਾਂ ਲੋਕ ਮਸਲਿਆਂ ਨੂੰ ਹੱਲ ਕਰਨ ਲਈ ਸਮੇਂ ਦੀ ਸਰਕਾਰ ਨੂੰ ਸਹਿਯੋਗ ਕਰਨਾ ਚਾਹੀਦਾ ਹੈ ।
ਇਹ ਗੱਲ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਸੈਕਟਰ 79 ਸਥਿਤ ਆਪ ਦੇ ਦਫਤਰ ਵਿਖੇ ਮੁਹਾਲੀ ਜ਼ਿਲ੍ਹੇ ਵਿੱਚ ਵੱਖ- ਵੱਖ ਪਿੰਡਾਂ ਵਾਰਡਾਂ ਦੇ ਪੰਚ , ਸਰਪੰਚ ਅਤੇ ਲੋਕ ਆਪਣੀਆਂ ਸਮੱਸਿਆਵਾਂ ਨੌੰ ਸੁਣਨ ਦੌਰਾਨ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਹੀ ।
ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਹਰ ਰੋਜ਼ ਆਪ ਦੇ ਦਫਤਰ ਵਿਖੇ ਉਹ ਲੋਕ ਮਸਲਿਆਂ ਦੇ ਹੱਲ ਲਈ ਬੈਠਦੇ ਹਨ ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕੀਤਾ ਜਾ ਰਿਹਾ ਹੈ ਅਤੇ ਆਪ ਦੀ ਸਰਕਾਰ ਭਗਵੰਤ ਮਾਨ ਵੱਲੋਂ ਲੋਕ ਪੱਖੀ ਸਕੀਮਾਂ ਲਗਾਤਾਰ ਲਾਗੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕਈ ਦਹਾਕਿਆਂ ਬਾਅਦ ਪੰਜਾਬ ਦੇ ਲੋਕਾਂ ਨੇ ਨਵੀਂ ਪਾਰਟੀ ਦੇ ਰੂਪ ਵਿੱਚ ਆਮ ਆਦਮੀ ਪਾਰਟੀ ਨੂੰ ਸੱਤਾ ਤੇ ਬਿਠਾਇਆ ਹੈ , ਤਾਂ ਜੋ ਸਾਲਾਂ ਬੱਧੀ ਸਮੱਸਿਆਵਾਂ ਨਾਲ ਜੂਝ ਰਹੇ ਲੋਕਾਂ ਨੂੰ ਕੁਝ ਰਾਹਤ ਮਿਲ ਸਕੇ ਅਤੇ ਲੋਕਾਂ ਦੇ ਚਿਰ ਤੋਂ ਲਟਕਦੇ ਮਸਲੇ ਹੱਲ ਹੋ ਸਕਣ ।ਆਸਾਂ ਤੇ ਉਮੀਦਾਂ ਵਧੇਰੇ ਹੋਣ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਉੱਪਰ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਕਿਉਂਕਿ ਇਨ੍ਹਾਂ ਨੂੰ ਹਰੇਕ ਕੰਮ ਰਵਾਇਤੀ ਪਾਰਟੀਆਂ ਨਾਲੋਂ ਹਟ ਕੇ ਲੋਕਾਂ ਦੇ ਹੱਕ ਵਿੱਚ ਫ਼ੈਸਲੇ ਲੈ ਕੇ ਕਰਨਾ ਪਵੇਗਾ।
ਇਸ ਵਾਰੀ ਜਿਹੜਾ ਤਖ਼ਤ ਪਲਟ ਪੁਰਾਣੇ ਸਾਜ਼ ਸਿਆਸਤਦਾਨਾਂ ਦਾ ਕੀਤਾ ਗਿਆ ਹੈ ਇਸ ਤੋਂ ਸਿੱਧ ਤੌਰ ਤੇ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹੁਣ ਨਾ ਤਾਂ ਲੋਕਾਂ ਨੂੰ ਪਹਿਲਾਂ ਵਾਲੀ ਰਾਜਨੀਤੀ ਪਸੰਦ ਰਹੀ ਅਤੇ ਨਾ ਹੀ ਉਹ ਸਿਆਸੀ ਲੀਡਰ ਜਿਹੜੇ ਲਾਰੇ ਲਗਾ ਕੇ ਜਿੱਤਣ ਤੋਂ ਬਾਅਦ ਲੋਕਾਂ ਤੋਂ ਦੂਰ ਚਲੇ ਜਾਂਦੇ ਸਨ ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਪੰਜਾਬ ਅੰਦਰ ਪਰਖਣ ਲਈ ਇਕ ਮੌਕਾ ਦਿੱਤਾ ਹੈ ।
ਇਸ ਮੌਕੇ ਤੇ ਆਪ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ -ਬੀਬੀ ਪ੍ਰਭਜੋਤ ਕੌਰ, ਕੁਲਦੀਪ ਸਿੰਘ ਸਮਾਣਾ, ਕੌਂਸਲਰ, ਸਰਬਜੀਤ ਸਿੰਘ ਸਮਾਣਾ, ਸੁਖਦੇਵ ਸਿੰਘ- ਪਟਵਾਰੀ, ਫੂਲਰਾਜ ਸਿੰਘ, ਪਰਮਜੀਤ ਸਿੰਘ ਕਾਹਲੋਂ, ਸੁਰਿੰਦਰ ਸਿੰਘ ਰੋਡਾ+ ਸੋਹਾਣਾ, ਕੰਵਲਜੀਤ ਕੌਰ- ਸੋਹਾਣਾ, ਨੰਬਰਦਾਰ ਹਰਸੰਗਤ ਸਿੰਘ ਸੋਹਾਣਾ , ਹਰਪਾਲ ਸਿੰਘ- ਚੰਨਾ, ਆਰ ਪੀ ਸ਼ਰਮਾ, ਅਕਵਿੰਦਰ ਸਿੰਘ ਗੋਸਲ , ਜਸਵੀਰ ਕੌਰ ਅਤਲੀ ਵੀ ਹਾਜ਼ਰ ਸਨ ।